Uncategorized

ਕਿਹੜੀ ਪਕਾਵੀਂ ਸਰੋਂ ਸਭ ਤੋਂ ਵਧੀਆ ਹੈ ?


ਬੀਜ਼ ਪੱਖੋ ਸਰੋਂ ਨੂੰ ਤਿੰਨ ਕਿਸਮਾਂ ਵਿਚ ਰੱਖਿਆ ਜਾ ਸਕਦਾ ਹੈ ( ਦੇਸੀ , ਹਾਈਬ੍ਰਿਡ ਅਤੇ ਜੀ.ਐਮ.ਓ)
ਆਪਾਂ ਗੱਲ ਕਰਾਂਗੇ ਦੇਸੀ ਸਰੋਂ ਚੋਂ ਕਿਹੜੀ ਸਰੋਂ ਤੇਲ ਲਈ ਵਧੀਆ।
ਮੈਨੂੰ ਜ਼ਿਆਦਾ ਉਲਜਾਉਣਾ ਚੰਗਾ ਨਹੀਂ ਲਗਦਾ ਇਸ ਕਰਕੇ ਸਿੱਧਾ ਮੁੱਦੇ ਦੀ ਗੱਲ ਕਰਦੇ ਹਾਂ। ਰੇਲੀ ਸਰੋਂ ਸਭ ਤੋਂ ਵਧੀਆ ਹੈ ਇਹ ਸਦੀਆਂ ਪੁਰਾਣੀ ਹੈ ਤੇ ਇਸਨੂੰ ਲੋਕ ਮੋਟੇ ਦਾਣੇ ਵਾਲੀ ਸਰੋਂ ਦੇ ਨਾਂ ਤੋਂ ਵੀ ਜਾਣਦੇ ਹਨ।
ਰੇਲੀ ਸਰੋਂ ਦੀ ਖਾਸੀਅਤ –
* ਇਸਦਾ ਤੇਲ ਖਾਣ ਲਈ , ਵਾਲਾਂ ਤੇ ਲਗਾਉਣ ਲਈ ਅਤੇ ਮਾਲਿਸ਼ ਆਦਿ ਲਈ ਸਭ ਤੋਂ ਵਧੀਆ ਹੈ।


* ਇਹ ਬਹੁਤ ਹੀ ਪੁਰਾਣੀ ਸਰੋਂ ਹੈ।
* ਇਸਵਿੱਚ ਥੰਢਿਆਈ ਘੱਟ ਹੋਣ ਕਰਕੇ ਤਿੱਖੀ ਸਮੈੱਲ ਨਹੀਂ ਆਉਂਦੀ।
* ਵਾਲਾਂ ਨੂੰ ਲੰਬੇ ਸਮ੍ਹੇਂ ਤੱਕ ਕਾਲਾ ਰੱਖਦਾ ਹੈ ਤੇ ਤੇਲ ਲਗਾਉਣ ਤੋਂ ਬਾਅਦ ਸਿਰ ਹਲਕਾ ਲਗਦਾ ਹੈ ਨਾ ਕਿ ਭਾਰਾ।
* ਸ਼ਰੀਰ ਮਾਲਿਸ਼ ਦੌਰਾਨ ਇਸਨੂੰ 80% ਤੱਕ ਸੋਖ ਲੈਂਦਾ ਹੈ।
* ਕਈ ਸਰੋਂਆ ਪੀਲੀ ਹੋਣ ਤੋਂ ਬਾਅਦ ਤੁਰੰਤ ਹੀ ਝੜ ਜਾਂਦੀਆਂ ਹਨ ਪਰ ਇਸਨੂ ਪੀਲੀ ਹੋਣ ਤੋਂ ਬਾਅਦ ਤੁਸੀਂ ਆਰਾਮ ਨਾਲ ਵੱਢ ਸਕਦੇ ਹੋ।
* ਗੜੇ ਅਤੇ ਤੇਲਾ ਸਹਾਰਨ ਦੀ ਜ਼ਬਰਦਸਤ ਸਮਰਥਾ ਹੈ ਇਸ ਵਿਚ।
* ਇਸਦੀ ਫਲੀ ਮੋਟੀ ਅਤੇ ਕੱਦ 7-8 ਫੁੱਟ ਤੱਕ ਹੋ ਜਾਂਦਾ ਹੈ।
* ਸਾਗ ਵੀ ਇਸਦਾ ਬਹੁਤ ਵਧੀਆ ਬਣਦਾ ਹੈ।


* ਇਕ ਕਿੱਲੇ ਵਿਚ ਏਸਦਾ ਸਵਾ ਕਿਲੋ ਬੀਜ਼ ਪੈਂਦਾ ਹੈ ਤੇ ਝਾੜ 7-8.5 ( 20-22 ਮਨ ) ਕੁਆਂਟਿਲ ਹੈ।
* ਇਸ ਵਿਚੋ 34-39% ਤੇਲ ਨਿਕਲਦਾ ਹੈ।
* ਇਹ ਪਛੇਤੀ ਬੀਜੀ ਵੀ ਬਹੁਤ ਵਧੀਆ ਝਾੜ ਦਿੰਦੀ ਹੈ।
* ਇਸਦੀ ਖਲ਼ ਪਸ਼ੂਆਂ ਲਈ ਅਤੇ ਖਾਦ ਵਜੋਂ ਵਰਤਣ ਲਈ ਬਹੁਤ ਹੀ ਵਧੀਆ ਹੈ। ਇਸਦੀ ਖਲ਼ ਬੂਟਿਆਂ ਨੂੰ ਪਾਉਣ ਨਾਲ ਉਹਨਾਂ ਦੀ ਬਹੁਤ ਗ੍ਰੋਥ ਹੁੰਦੀ ਹੈ। ……………..
ਇਸਦਾ ਬਿਲਕੁਲ ਪਿਉਰ ਤੇ ਸ਼ੁੱਧ ਦੇਸੀ ਬੀਜ਼ ਆਪਣੇ ਕੋਲ ਉਪਲੱਬਧ ਹੈ।

RELI MUSTARD – रेली सरसों (150 Gm)

Original price was: ₹150.00.Current price is: ₹98.00.

 

 

Leave a Reply

Your email address will not be published. Required fields are marked *