
BLACK CARROT – काली गाजर (15 Gm)
₹50.00 Original price was: ₹50.00.₹30.00Current price is: ₹30.00.
398 in stock (can be backordered)
Description
(ਦੇਸੀ ਕਾਲੀ ਗਾਜਰ – काली गाजर)
•ਲਗਾਉਣ ਦਾ ਸਮਾਂ – 10 ਅਕਤੂਬਰ ਤੋਂ 15 ਨਵੰਬਰ ਤੱਕ।
•ਵਰਤੋ – ਮੁੱਖ ਤੌਰ ਤੇ ਜੂਸ ਲਈ , ਪਰ ਸਬਜ਼ੀ ਵੀ ਬਣਾ ਸਕਦੇ ਹਾਂ
•ਵਿਗਿਆਨਕ ਨਾਮ – ਡੌਕਸ ਕੈਰੋਟਾ ਸਬਸਪ
•ਫ਼ਾਇਦੇ – ਪਾਚਨ ਨੂੰ ਅਨੁਕੂਲ ਬਣਾਉਣਾ , ਕੈਂਸਰ ਦੇ ਜੋਖਮ ਨੂੰ ਘਟਾਉਣਾ , ਗਠੀਏ ਦੀ ਰਫ਼ਤਾਰ ਨੂੰ ਧੀਮਾ ਕਰਨਾ , ਦ੍ਰਿਸ਼ਟੀ ਵਿਚ ਸੁਧਾਰ ਕਰਨਾ , ਦਿਮਾਗ ਵਿੱਚ ਬੀਟਾ-ਐਮੀਲੋਇਡ ਪਲੇਕ ਦੇ ਜਮ੍ਹਾਂ ਹੋਣ ਨੂੰ ਘਟਾਉਣਾ , ਤੇ ਕਈ ਹੋਰ ਫ਼ਾਇਦੇ।
•ਜ਼ਿਆਦਾਤਰ ਬਾਜ਼ਾਰ ਵਿਚ ਇਸ ਦੇ ਹਾਈਬ੍ਰਿਡ ਜਾਂ ਜ਼ਹਿਰੀਲੇ ਕੈਮੀਕਲਾਂ ਨਾਲ ਟ੍ਰੀਟ ਕੀਤੇ ਬੀਜ ਹੀ ਆਉਂਦੇ ਹਨ , ਜਿਸ ਤੋਂ ਬਣੀ ਗਾਜਰ ਦੇ ਸਾਈਡ ਇਫੈਕਟ ਵੀ ਹੋ ਸਕਦੇ ਹਨ। ਸਿਰਫ ਦੇਸੀ ਬੀਜ ਹੀ ਲਿਆ ਜਾਵੇ।
•ਸਬਜ਼ੀ ਬਣੇਗੀ ਤਾਂ ਲਾਲ ਨਾਲੋ ਵੀ ਵਧੀਆ ਪਰ ਵੇਖਣ ਵਿਚ ਵਧੀਆ ਨਹੀਂ ਲੱਗੇਗੀ।
ਜਮੀਨ ਨੂੰ 8-12 ਇੰਚ ਡੂੰਘਾ ਗੁੱਡ ਲਵੋ। ਡਲੇ ਜ਼ਿਆਦਾ ਨਾ ਹੋਣ ਮਿੱਟੀ ਬਾਰੀਕ ਹੀ ਹੋਵੇ। ਫਿਰ ਪਹਿਲਾ ਸੁੱਕੀ ਮਿੱਟੀ ਵਿੱਚ 1.5ਫੁੱਟ ਚੌੜੇ ਬੈਡ ਬਣਾ ਕੇ ਉਸ ਤੇ ਗਾਜਰ ਦੇ ਬੀਜ ਦਾ ਹਲਕਾ ਛਿੱਟਾ ਦੇਦਿਓ। ਫਿਰ ਦੋਵੇਂ ਹੱਥਾਂ ਨਾਲ ਸੱਜੀ – ਖੱਬੀ ਖਾਲੀ ਵਿੱਚੋ ਮਿੱਟੀ ਬੈਡ ਤੇ ਪਾਓ ਤਾਂ ਜੋ ਬੀਜ ਢੱਕਿਆ ਜਾਵੇ। ਫਿਰ ਤੁਰੰਤ ਪਾਣੀ ਲਗਾ ਦਿਓ ਤੇ ਪਾਣੀ ਦੋਵੇਂ ਪਾਸਿਓਂ 5-5 ਇੰਚ ਬੈਡ ਤੇ ਵੀ ਚੜਾ ਦਿਓ। ਸਿੱਲ ਸਾਰੇ ਬੈਡ ਤੇ ਚੰਗੀ ਤਰਾ ਆਉਣੀ ਚਾਹੀਦੀ ਹੈ। 6-11 ਦਿਨ ਤੱਕ ਜ਼ਰਮੀਨੇਸ਼ਨ ਹੋ ਜਾਵੇਗੀ।
ਜਦੋਂ ਗਾਜਰ ਦੇ ਬੂਟੇ ਫੁੱਟ ਫੁੱਟ ਦੇ ਹੋ ਜਾਣ ਤਾਂ ਸਵਾਹ ਉਪਰ ਪਾ ਦਿਓ ਤੇ ਪਾਣੀ ਲਗਾਉਣੇ ਬੰਦ ਕਰ ਦਿਓ।
Arun –
For Juice its good.
Dheeraj Sharma –
Colour is eye catching